Image by Christolakis via Flickr
gham tere di kool wagendichulli assan vi peetee ve!
gaganan de kone mach uthe
aah assaan na keetee ve!
yaad teri vich langhi mahiya
zindagi chup chupeetee ve!
neejh da dhaga lae ke jindoo
dil di thigdi seetee ve!
naa tere di baang alaaee
chadh ke prem maseetee ve!
ki jaane ik chinag kadoki
aahaan bhanbad keetee ve!
oothan vale kee janan ve
kinj nibhendi preetee ve!
doli aayee yaad teri di
hanjooan chhohi sangeeti ve!
jadon koi gall moonh te aayee
akhian trip trip keetee ve!
badalvayian phoohdi payi
taarian matam keetee ve!
door wasein koi khabar na ghalein
eh ki sajnan neeti ve!!!
--daman
01/09/२०१०
एक ग़म की नदिया !!!
गम तेरे दी कूल्ह वगेंदी
चुल्ली अस्सान वी पीती वे !
गगना दे कोने मच उठे
आह अस्सां ना कीती वे !
याद तेरी विच लंघी माहिया
ज़िन्दगी चुप चुपीती वे !
नीझ दा धागा ले के जिन्दू
दिल दी थिग्र्ही सीती वे !
ना तेरे दी बांग अलाई
चढ़ के प्रेम मसीती वे !
की जाने इक चिनग कदोकी
आहां भाबड कीती वे !
ऊठां वाले की जाणन वे
किंज निभेंदी प्रीती वे !
डोली आई याद तेरी दी
हन्जूआ छोही संगीति वे !
जदों कोई गल मूंह ते आई
अखियाँ त्रिप त्रिप कीती वे !
बदलवायीँआं फूहड़ी पाई
तारयाँ मातम कीती वे !
दूर वसें कोई खबर ना घलें !
एह की सजना नीती वे
---दमन
०१/०९/२०१०
Image by adman_8 via Flickr
ਗ਼ਮ ਤੇਰੇ ਦੀ ਕੂਲ੍ਹ ਵਗੇਂਦੀ
ਚੁੱਲੀ ਅੱਸਾ ਵੀ ਪੀਤੀ ਵੇ !
ਗਗਨਾ ਦੇ ਕੋਨੇ ਮਚ ਉਠੇ
ਆਹ ਅੱਸਾ ਨਾ ਕੀਤੀ ਵੇ !
ਯਾਦ ਤੇਰੀ ਵਿਚ ਲੰਘੀ ਮਾਹੀਆ
ਜ਼ਿੰਦਗੀ ਚੁਪ ਚੁਪੀਤੀ ਵੇ !
ਨੀਝ ਦਾ ਧਾਗਾ ਲੈ ਕੇ ਜਿੰਦੂ
ਦਿਲ ਦੀ ਥਿਗੜੀ ਸੀਤੀ ਵੇ !
ਨਾ ਤੇਰੇ ਦੀ ਬਾੰਗ ਅਲਾਯੀ
ਚੜ੍ਹ ਕੇ ਪ੍ਰੇਮ ਮਸੀਤੀ ਵੇ !
ਕੀ ਜਾਣੇ ਇਕ ਚਿਣਗ ਕਦੋਕੀ
ਆਹਾਂ ਭਾਂਬੜ ਕੀਤੀ ਵੇ !
ਊਠਾਂ ਵਾਲੇ ਕੀ ਜਾਨਣ ਵੇ
ਕਿੰਜ ਨਿਭੇਂਦੀ ਪ੍ਰੀਤੀ ਵੇ !
ਡੋਲੀ ਆਯੀ ਯਾਦ ਤੇਰੀ ਦੀ
ਹੰਜੂਆਂ ਛੋਹੀ ਸੰਗੀਤੀ ਵੇ !
ਜਦੋਂ ਕੋਈ ਗਲ ਮੂੰਹ ਤੇ ਆਯੀ
ਅਖੀਆਂ ਤ੍ਰਿਪ ਤ੍ਰਿਪ ਕੀਤੀ ਵੇ !
ਬਦਲਵਾਈਆ ਫੂਹੜੀ ਪਾਈ
ਤਾਰਯਾਂ ਮਾਤਮ ਕੀਤੀ ਵੇ !
ਦੂਰ ਵਸੇਂ ਕੋਈ ਖਬਰ ਨਾ ਘਲੇੰ
ਇਹ ਕੀ ਸਜਣਾ ਨੀਤੀ ਵੇ !!!
ਦਮਨ
੦੧/੦੯/੨੦੧੦
No comments:
Post a Comment