'ਵਾਵਾਂ ਦੀ ਝੋਲੀ ਪਾਵਾਂਗਾ
ਧਰਤੀ ਦੀ ਪਾਟੀ ਜੁੱਲੀ ਨੂੰ
ਆਹਾਂ ਦਾ ਤੋਪਾ ਲਾਵਾਂਗਾ
ਮੈਂ ਕਲ ਐਥੇ ਫਿਰ ਆਵਾਂਗਾ !!
ਕਲ ਮੇਰੇ ਜਜ਼ਬੇ ਮੰਗਣਗੇ
ਪ੍ਰੀਤ ਦੇ ਸੋਹਲ ਚਾਨਣ ਦਾ ਕਰ
ਮੈਂ ਕਲ ਮੌਤ ਬਰੂਹਾਂ ਲੰਘ ਕੇ
ਜੀਵਨ ਦੇ ਦਰ ਤਕ ਜਾਵਾਂਗਾ
ਮੈਂ ਕਲ ਐਥੇ ਫਿਰ ਆਵਾਂਗਾ !!
ਜੀਵਨ ਦੀ ਢਲਦੀ ਲੌ ਅੰਦਰ
ਮੈਂ ਸੁਫਨੇ ਮਾਰਦੇ ਵੇਖੇ ਨੇ
ਮੈਂ ਚਾਨਣ ਦੀ ਓਕ ਲਗਾ ਕੇ
ਰਾਤਾਂ ਦਾ ਗ਼ਮ ਪੀ ਜਾਵਾਂਗੇ
ਮੈਂ ਕਲ ਐਥੇ ਫਿਰ ਆਵਾਂਗਾ !!
ਦਮਨ
੨੪/ਮਈ/੨੦੧੧
ਇਹ ਗੀਤ 'ਪੰਜ ਦਰਯਾ' ਰਿਸਾਲੇ ਵਿਚ ਨਵੰਬਰ ੧੯੬੨
ਨੂੰ ਛਪ੍ਯਾ!
No comments:
Post a Comment