Welcome

You are welcome to my blog. feel free to write a comment,suggest and to review. No one is perfect in this world and I am no exception. Your comments shall help make me a better person and write better. Thank you !

Thursday, March 29, 2012

BIRHA

Bird in flight wings spread
Bird in flight wings spread (Photo credit: Wikipedia)




Birhe de pankherua  ve
zindagi di daal utte
beh ke koi geet sunaa!!

mere geetan di zubaan utte
maghda angaar rakhin
merey bolan nun devin  agg laa!!

jadon tere geet
meri jind nun kalave lain
yaad koi baithe kol aa!!

thand jehi vasdi ae
hikdi de thalan utte
aave jadon birhe da taa!!

boiyan main chamelian
par kikar kareer ugge
inhaan nun mehak chhuha!!

 saade bin bolyan ve
saade bin chalyan ve
dil diyan dil nun sunaa!!

geetan jehe mahi bin
vaslan de nain ron
karan ohda herwa!!

jigre di rutt lae ke
aathna nun vand devin
gagana nun devin tikka laa!!

geetde de bol sun
raindi de vehryan 'ch
aave koi nachdi shuaa!!

birhe de pankherua ve
zindagi di daal utte
beh ke koi geet sunaa!!

---daman
23.03.2012
                                                           
ਬਿਰਹੇ ਦੇ ਪਾਂਖੇਰੁਆ ਵੇ
ਜ਼ਿੰਦਗੀ ਦੀ ਡਾਲ ਉੱਤੇ
ਬ਼ਹ ਕੇ ਕੋਈ ਗੀਤ ਸੁਨਾ !!
ਮੇਰੇ ਗੀਤਾਂ ਦੀ ਜ਼ੁਬਾਨ ਉੱਤੇ
ਮਘਦਾ ਅੰਗਾਰ ਰਖੀੰ
ਮੇਰੇ ਬੋਲਾਂ ਨੂੰ ਦੇਵੀ ਅੱਗ ਲਾ !!
ਜਦੋਂ ਤੇਰੇ ਗੀਤ
ਮੇਰੀ ਜਿੰਦ ਨੂੰ ਕਲਾਵੇ ਲੈਣ
ਯਾਦ ਕੋਈ ਬੈਠੇ ਕੋਲ ਆ !!
ਠੰਡ ਜੇਹੀ ਵਸਦੀ ਏ
ਹਿਕੜੀ ਦੇ ਥਲਾਂ ਉੱਤੇ
ਆਵੇ ਜਦੋਂ ਬਿਰਹੇ ਦਾ ਤਾ !!
ਬੋਈਆਂ ਮੇਂ ਚਮੇਲੀਆਂ
ਪਰ ਕਿਕਰ ਕਰੀਰ ਉੱਗੇ
ਇਨ੍ਹਾਂ ਨੂੰ ਤੂੰ ਮੇਹਕ ਛੁਹਾ !!
ਸਾਡੇ ਬਿਨ ਬੋਲ੍ਯਾਂ ਵੇ
ਸਾਡੇ ਬਿਨ ਚਾਲੇਆਂ ਵੇ
ਦਿਲ ਦੀਯਾਂ ਦਿਲ ਨੂੰ ਸੁਣਾ !!
ਗੀਤਾਂ ਜੇਹੇ ਮਾਹੀ ਬਿਨ
ਵਸਲਾਂ ਦੇ ਨੈਣ ਰੋਣ
ਕਰਨ ਓਹਦਾ ਹੇਰਵਾ !!
ਜਿਗਰੇ ਦੀ  ਰੱਤ ਲੈ ਕੇ
ਆਥਣੇ ਨੂੰ ਵੰਡ ਦੇਵੀਂ
ਗਗਨਾ ਨੂੰ ਦੇਵੀਂ ਟਿਕਾ ਲਾ !!
ਗੀਤ੍ੜੇ  ਦੇ ਬੋਲ ਸੁਣ
ਰੈਨੜੀ ਦੇ ਵੇਹੜਿਆਂ 'ਚ
ਆਵੇ ਕੋਈ ਨਚਦੀ ਸ਼ੁਆ  !!
ਬਿਰਹੇ ਦੇ ਪੰਖੇਰੂਆ ਵੇ
ਜ਼ਿੰਦਗੀ ਦੀ ਡਾਲ ਉੱਤੇ
ਬ਼ਹ ਕੇ ਕੋਈ ਗੀਤ ਸੁਣਾ !!

---ਦਮਨ
੨੩/੦੩/੨੦੧੨

No comments: