Birhe de pankherua ve
Zindagi di daal uttay
Beh ke koi geet suna!
Mere geetan di zaban uttay
Maghda angar rakhin
'te bolan nu tu devin agg laa!
Jadon tere geet
Meri jind nu kalawe lain
Yaad koi baithe kol aa..!
Thand jehi vasdi aye
Hikdi de thalan uttay
Aawe jadon birhe da taa!
Boiaan main chamelian
Ate kikar kareer uggay
Inhan nu tu mehak chuha!
Saade bin bolyan ve
Saade bin chalyan ve
Dil dian dil nu suna!
Geetan jehe mahi bin
Vaslan de nain ron
Karan osda herwa!
Jigre di ratt lae ke
Aathne nu vand devin
Gaganan nu devin tikka laa!
Geetde de bol sun
Raindi de vehryan vich
Aawe koi nachdi shua !
Birhe de pankherua ve
Zindagi di daal uttay
Beh ke koi geet suna !!
---daman
11.10.2010
برھے دے پنکھےرواوے
زندگی دی ڈال اتے
بہ کے کوئی گیت سنا
میرے گیتان دی زبان اتے
مگھدا انگار رکھیں
تے بولاں نو تو دیویں اگ لا
جدوں تیرے گیت
میری جند نو کلاوے لین
یاد کوئی بیٹھے کول آ
ٹھنڈ جهی وسدی اے
حکڈی دے تھلان وچ
آوے جدوں برھے دا تا
بویاں میں چمیلیاں
اتے ککر کریر اگے
انہاں نو تو مہک چھوا
ساڈے بن بولیاں وے
ساڈے بن چلیاں وے
دل دیاں دل نو سنا
گیتان جیہے ماہی بن
وسلان دے نہیں رون
کرن اسدا ہروا
جگرے دی رت لے کے
آتھنے نو وند دیویں
گگنا نو دیں ٹیککا لا
گیتدے دے بول سن
رینڈی دے وھڑیاں وچ
آوے کوئی نچدی شا
برھے دے پنکھےروا وے
زندگی دی ڈال اتے
بہ کے کوئی گیت سنا
بہ کے کوئی گیت سنا
---دمن
١١.١٠.٢٠١٠
ਬਿਰਹੇ ਦੇ ਪੰਖੇਰੂਆ ਵੇ
ਜ਼ਿੰਦਗੀ ਦੀ ਡਾਲ ਉਤੇ
ਬ਼ਹ ਕੇ ਕੋਈ ਗੀਤ ਸੁਣਾ !
ਮੇਰੇ ਗੀਤਾਂ ਦੀ ਜ਼ਬਾਨ ਉਤੇ
ਮਘਦਾ ਅੰਗਾਰ ਰਖੀੰ
ਤੇ ਬੋਲਾਂ ਨੂ ਤੂ ਦੇਵੀਂ ਅਗ ਲਾ !
ਜਦੋਂ ਤੇਰੇ ਗੀਤ
ਮੇਰੀ ਜਿੰਦ ਨੂ ਕਲਾਵੇ ਲੈਣ
ਯਾਦ ਕੋਈ ਬੈਠੇ ਕੋਲ ਆ !
ਠੰਡ ਜੇਹੀ ਵਸਦੀ ਏ
ਹਿਕੜੀ ਦੇ ਥਲਾਂ ਵਿਚ
ਆਵੇ ਜਦੋਂ ਬਿਰਹੇ ਦਾ ਤਾ !
ਬੋਈਆਂ ਮੈਂ ਚਮੇਲੀਆਂ
ਅਤੇ ਕਿਕਰ ਕਰੀਰ ਉਗੇ
ਇਨ੍ਹਾਂ ਨੂ ਤੂ ਮੇਹਕ ਛੁਹਾ !
ਸਾਡੇ ਬਿਨ ਬੋਲ੍ਯਾ ਵੇ
ਸਾਡੇ ਬਿਨ ਚਾਲ੍ਯਾਂ ਵੇ
ਦਿਲ ਦੀਆਂ ਦਿਲ ਨੂ ਸੁਣਾ !
ਗੀਤਾਂ ਜੇਹੇ ਮਾਹੀ ਬਿਨ
ਵਸਲਾਂ ਦੇ ਨੈਨ ਰੋਣ
ਕਰਾਂ ਓਸ ਦਾ ਹੇਰਵਾ !
ਜਿਗਰੇ ਦੀ ਰੱਤ ਲੈ ਕੇ
ਆਥਣੇ ਨੂ ਵੰਡ ਦੇਵੀਂ
ਗਗਨਾਂ ਨੂ ਦੇਵੀਂ ਟਿੱਕਾ ਲਾ !
ਗੀਤ੍ੜੇ ਦੇ ਬੋਲ ਸੁਣ
ਰੈਨੜੀ ਦੇ ਵੇਹੜਿਆਂ ਵਿਚ
ਆਵੇ ਕੋਈ ਨਚਦੀ ਸ਼ੁਆ !
ਬਿਰਹੇ ਦੇ ਪੰਖੇਰੂਆ ਵੇ
ਜ਼ਿੰਦਗੀ ਦੀ ਡਾਲ ਉਤੇ
ਬ਼ਹ ਕੇ ਕੋਈ ਗੀਤ ਸੁਣਾ !!!
ਬ਼ਹ ਕੇ ਕੋਈ ਗੀਤ ਸੁਣਾ !
---ਦਮਨ
੧੧/੧੦/੨੦੧੦
No comments:
Post a Comment