Image by JKönig via Flickr
Raat hanjoo keirde hi langh gayi,ghami meri baat hono ssang gayi;
jazbeyan de saah tharke raat bhar
yaad sappni zindagi nuu dang gayi ;
vilhkadi rahi thalaan vich meri sadhar
sau teri palkaan 'ch sapnay tang gayi;
banfashe ne medhian gundian hi san
ke hawa teri zulf chhoh kay langh gayi;
tere dukhaan zindagi meri nawazi
maut nachi ajj ho kay malang jehi!
(sau= news)
---daman
8/10/2010
ਰਾਤ ਹੰਜੂ ਕੇਰਦੇ ਹੀ ਲੰਘ ਗਈ
ਗਮੀ ਮੇਰੀ ਬਾਤ ਹੋਣੋ ਸੰਗ ਗਈ !
ਜਜਬੇਆਂ ਦੇ ਸਾਹ ਥਰਕੇ ਰਾਤ ਭਰ
ਯਾਦ ਸੱਪਣੀ ਜ਼ਿੰਦਗੀ ਨੂ ਡੰਗ ਗਈ !
ਵਿਲ੍ਹਕਦੀ ਰਹੀ ਥਲਾਂ ਮੇਰੀ ਸਧਰ ,
ਸਓ ਤੇਰੀ ਪਲਕਾਂ 'ਚ ਸਪਨੇ ਟੰਗ !
ਬਨਫ਼ਸ਼ੇ ਨੇ ਮੇਢੀਆਂ ਗੁੰਦੀਆਂ ਹੀ ਸਨ
ਕਿ ਹਵਾ ਤੇਰੀ ਜ਼ੁਲ੍ਫ਼ ਛੋਹ ਕੇ ਲੰਘ ਗਈ !
ਤੇਰੇ ਦੁਖਾਂ ਜ਼ਿੰਦਗੀ ਮੇਰੀ ਨਵਾਜ਼ੀ
ਮੌਤ ਨਚੀ ਅੱਜ ਹੋ ਕੇ ਮਲੰਗ ਜੇਹੀ !
---ਦਮਨ
੮/੧੦/੨੦੧੦
رات ہنجو کیردے ہی لنگھ گی
غمی میری بات ہونو سنگ گی
جذبیاں دے سہ تھرکے رات بھر
یاد سپنی زندگی نو ڈنگ گی
ولھکدی رہی تھلان وچ میری سدھر
سو تیری پلکاں 'چ سپنے ٹنگ گی
بنفشے نے مدھیاں گندیاں ہی سن
کے ھوا تیری زلف چھوہ کے لنگھ گی
تیرے دکھا زندگی میری نوازی
موت نچی اجج ہو کے ملنگ جیہے
---دمن
٨/١٠/٢٠١٠
No comments:
Post a Comment