Image via Wikipedia
ਦਿਲ ਵਿਚ ਸੀ ਕਿ ਆਖ ਸੁਨਾਸਾਂ
ਗੱਲ ਹਿਜਰ ਦੀ ਸਾਰੀ
ਗਿਲਾ ਗੁਜ਼ਾਰੀ;
ਤੁਧ ਬਿਨ ਅੰਦਰ ਭਾਂਬੜ ਮਚਦੇ
ਸੀਨੇ ਚਲਦੀ ਆਰੀ
ਮੁਸ਼ਕਲ ਭਾਰੀ ;
ਖਵਾਬਾਂ ਦੀਆਂ ਟੱਪ ਬਰੂਹਾਂ
ਝਾਤ ਸਜਣ ਜਦ ਮਾਰੀ
ਜਾਵਾਂ ਵਾਰੀ ;
ਦਿਲ ਵਿਚ ਵੱਸੀ ਸੂਰਤ ਸੋਹਣੀ
ਭੂਲੀ ਗਿਲਾ ਗੁਜ਼ਾਰੀ
ਸਭ ਹੁਸ਼ਿਆਰੀ !
---ਦਮਨ
੦੧/੦੭/੨੦੧੧
I had wished that I shall tell all
my pangs of separation;
there is a fire raging in me
and pain is sawing my heart
but when my love
stepped out of my dreams
I was speech less!
''English translation''
---daman
01/07/2011
No comments:
Post a Comment